ਜਿਵੇਂ ਕਿ ਟਰਾਂਸ ਮਾਉਂਟੇਨ ਪਾਈਪਲਾਈਨ ਕੈਨੇਡਾ ਦੇ ਪੱਛਮੀ ਤੱਟ ਤੱਕ ਪਹੁੰਚਣ ਵਾਲੀ ਸੰਘੀ ਸਰਕਾਰ ਦੁਆਰਾ ਨਿਯੰਤ੍ਰਿਤ ਇਕਲੌਤੀ ਪਾਈਪਲਾਈਨ ਹੈ, ਜਿਹੜੀ ਤੇਲ ਨੂੰ ਨਵੇਂ ਬਜਾਰਾਂ ਤੱਕ ਪਹੁੰਚਾਉਣ ਲਈ ਜਰੂਰੀ ਹੈ। 1953 ਵਿੱਚ ਉਸਾਰੀ ਗਈ, ਟਰਾਂਸ ਮਾਉਂਟੇਨ ਪਾਈਪਲਾਈਨ ਦੀ ਸਮਰੱਥਾ ਨੂੰ ਪਹਿਲਾਂ ਵੀ ਕੁਝ ਹਿਸਿੱਆਂ ਤੋਂ ਜੋੜ ਕੇ ਹੋਰ ਨਵੀਆਂ ਸਬੰਧਿਤ ਸਹੂਲਤਾਂ ਨਾਲ ਵਧਾਇਆ ਜਾ ਚੁੱਕਾ ਹੈ। ਬਜਾਰ ਦੀ ਮੰਗ ਅਤੇ ਨਿਰਯਾਤ ਦੇ ਮੌਕੇ ਦੇ ਜਵਾਬ ਵਿੱਚ ਪ੍ਰਸਤਾਵਿਤ ਟਰਾਂਸ ਮਾਉਂਟੇਨ ਵਿਸਥਾਰ ਪ੍ਰਾਜੈਕਟ 1,150 ਕਿਲੋਮੀਟਰ ਲੰਬੇ ਪਾਈਪਲਾਈਨ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਜੋੜ ਕੇ ਇਸ ਦੀ ਸਮਰੱਥਾ ਨੂੰ ਦੁਗਣੇ ਤੋਂ ਵੱਧ ਕਰੇਗਾ।
$ 7.4 ਬਿਲੀਅਨ ਦੇ ਉਸਾਰੀ ਪ੍ਰਾਜੈਕਟ ਨੂੰ ਦੋ ਸਾਲ ਲੱਗਣਗੇ ਅਤੇ 73% ਰਾਹ ਲਈ ਮੌਜੂਦਾ ਮਾਰਗ ਦੀ ਵਰਤੋਂ ਕਰਨਗੇ, 16% ਮਾਰਗ ਦੂਜੇ ਬੁਨਿਆਦੀ ਢਾਂਚੇ ਜਿਵੇਂ ਕਿ ਟੈਲੀਕਾਮ, ਹਾਈਡਰੋ ਅਤੇ ਹਾਈਵੇਜ਼ ਲਈ ਵਰਤੇਗਾ ਅਤੇ ਬਾਕੀ 11% ਦਾ ਨਵਾਂ ਰਸਤਾ ਦਿੱਤਾ ਜਾਵੇਗਾ।