Skip to main content

ਟਰਾਂਸ ਮਾਉਂਟੇਨ ਪਾਈਪਲਾਈਨ ਸਾਰੇ ਕੈਨੇਡਾਵਾਸੀਆਂ ਨੂੰ ਲਾਭ ਪਹੁੰਚਾਉਂਦੀ ਹੈ।

ਅਸੀਂ ਇਸ ਵਿੱਚ ਇਕੱਠੇ ਹਾਂ।

ਸਾਡਾ ਸਭ ਦਾ ਪਾਈਪਲਾਈਨ ਦਾ ਵਿਸਥਾਰ ਕਰਨ ਵਿੱਚ ਹਿੱਸਾ ਹੈ। ਨਾਗਰਿਕ ਹੋਣ ਦੇ ਨਾਤੇ ਇਸ ਨਾਲ ਹੋਣ ਵਾਲੇ ਨੌਕਰੀਆਂ ਅਤੇ ਆਮਦਨ ਵਿੱਚ ਹੋਣ ਵਾਲੇ ਵਾਧੇ ਦੇ ਲਾਭ ਪ੍ਰਾਪਤ ਕਰਾਂਗੇ। ਇਸਦੇ ਮਾਲਕ ਹੋਣ ਦੇ ਨਾਤੇ ਆਪਣੇ ਨਿਵੇਸ਼ ਤੇ ਫਾਇਦਾ ਲਵਾਂਗੇ। ਇਸ ਲਈ ਸਾਰੇ ਕਨੇਡਾਵਾਸੀਆਂ ਨੂੰ ਇਸ ਦੀ ਉਸਾਰੀ ਲਈ, ਕੰਮ ਕਰਨ ਦੀ ਲੋੜ ਹੈ। ਅਸੀਂ ਨੌਕਰੀਆਂ,ਲਾਭ ਅਤੇ ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਲਈ ਮਹੱਤਵਪੂਰਣ ਫੰਡਿੰਗ ਨਹੀਂ ਗੁਆ ਸਕਦੇ।

ਛੋਟਾ ਵਿਸਥਾਰ।ਵੱਡੇ ਨਤੀਜੇ।


ਜਿਵੇਂ ਕਿ ਟਰਾਂਸ ਮਾਉਂਟੇਨ ਪਾਈਪਲਾਈਨ ਕੈਨੇਡਾ ਦੇ ਪੱਛਮੀ ਤੱਟ ਤੱਕ ਪਹੁੰਚਣ ਵਾਲੀ ਸੰਘੀ ਸਰਕਾਰ ਦੁਆਰਾ ਨਿਯੰਤ੍ਰਿਤ ਇਕਲੌਤੀ ਪਾਈਪਲਾਈਨ ਹੈ, ਜਿਹੜੀ ਤੇਲ ਨੂੰ ਨਵੇਂ ਬਜਾਰਾਂ ਤੱਕ ਪਹੁੰਚਾਉਣ ਲਈ ਜਰੂਰੀ ਹੈ। 1953 ਵਿੱਚ ਉਸਾਰੀ ਗਈ, ਟਰਾਂਸ ਮਾਉਂਟੇਨ ਪਾਈਪਲਾਈਨ ਦੀ ਸਮਰੱਥਾ ਨੂੰ ਪਹਿਲਾਂ ਵੀ ਕੁਝ ਹਿਸਿੱਆਂ ਤੋਂ ਜੋੜ ਕੇ ਹੋਰ ਨਵੀਆਂ ਸਬੰਧਿਤ ਸਹੂਲਤਾਂ ਨਾਲ ਵਧਾਇਆ ਜਾ ਚੁੱਕਾ ਹੈ। ਬਜਾਰ ਦੀ ਮੰਗ ਅਤੇ ਨਿਰਯਾਤ ਦੇ ਮੌਕੇ ਦੇ ਜਵਾਬ ਵਿੱਚ ਪ੍ਰਸਤਾਵਿਤ ਟਰਾਂਸ ਮਾਉਂਟੇਨ ਵਿਸਥਾਰ ਪ੍ਰਾਜੈਕਟ 1,150 ਕਿਲੋਮੀਟਰ ਲੰਬੇ ਪਾਈਪਲਾਈਨ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਜੋੜ ਕੇ ਇਸ ਦੀ ਸਮਰੱਥਾ ਨੂੰ ਦੁਗਣੇ ਤੋਂ ਵੱਧ ਕਰੇਗਾ।

$ 7.4 ਬਿਲੀਅਨ ਦੇ ਉਸਾਰੀ ਪ੍ਰਾਜੈਕਟ ਨੂੰ ਦੋ ਸਾਲ ਲੱਗਣਗੇ ਅਤੇ 73% ਰਾਹ ਲਈ ਮੌਜੂਦਾ ਮਾਰਗ ਦੀ ਵਰਤੋਂ ਕਰਨਗੇ, 16% ਮਾਰਗ ਦੂਜੇ ਬੁਨਿਆਦੀ ਢਾਂਚੇ ਜਿਵੇਂ ਕਿ ਟੈਲੀਕਾਮ, ਹਾਈਡਰੋ ਅਤੇ ਹਾਈਵੇਜ਼ ਲਈ ਵਰਤੇਗਾ ਅਤੇ ਬਾਕੀ 11% ਦਾ ਨਵਾਂ ਰਸਤਾ ਦਿੱਤਾ ਜਾਵੇਗਾ।

ਰੇਚਲ ਨੌਟਲੀ ਦੀ ਫੋਟੋ

ਅੱਜ ਦੇ ਅਨਿਸ਼ਚਿਤ ਸੰਸਾਰ ਵਿੱਚ ਸਾਡੇ ਸ਼ਕਤੀ ਉਦਯੋਗ ਦਾ ਹਰ ਕਨੇਡਾ ਵਾਸੀ ਨੂੰ ਆਰਥਿਕ ਸੁਰੱਖਿਆ ਤੇ ਸਥਿਰਤਾ ਦੇਣਾ ਮੁਸ਼ਕਿਲ ਹੈ। ਇਸ ਲਈ ਕਨੇਡਾ ਦਾ ਆਪਣੀ ਸਭ ਤੋਂ ਕੀਮਤੀ ਵਸਤੂ ਲਈ ਨਵੇਂ ਬਜਾਰਾਂ ਤੱਕ ਪਹੁੰਚਣਾ ਅੱਤ ਜਰੂਰੀ ਹੈ।


ਰੇਚਲ ਨੌਟਲੀ
ਪ੍ਰੀਮੀਅਰ ਅਲਬਰਟਾ

ਕਨੇਡਾ ਦੀ ਆਰਥਿਕਤਾ ਅਤੇ ਕੌਮੀ ਜਲਵਾਯੂ ਯੋਜਨਾ ਨੂੰ ਟ੍ਰਾਂਸ ਮਾਉਟੇਂਨ ਪਾਈਪਲਾਈਨ ਦੇ ਵਿਸਥਾਰ ਦੀ ਲੋੜ ਹੈ।

ਪਰੰਤੂ ਇਹ ਦੋਵੇਂ ਖਤਰੇ ਵਿੱਚ ਹਨ, ਜੇ ਇਹ ਪ੍ਰੋਜੈਕਟ ਕੈਂਸਲ ਹੁੰਦਾ ਹੈ।

ਆਰਥਿਕਤਾ ਵਿੱਚ ਅਰਬਾਂ ਡਾਲਰ


$ 46.7
ਬਿਲੀਅਨ

ਪਾਈਪਲਾਈਨ ਦੁਆਰਾ ਅਗਲੇ 20 ਸਾਲਾਂ ਵਿੱਚ ਆਰਥਿਕਤਾ ਲਈ ਪੈਦਾ ਕੀਤੀ ਜਾਣ ਵਾਲੀ ਕਮਾਈ।

ਕਨੇਡਾਵਾਸੀਆਂ ਲਈ ਨੌਕਰੀਆਂ ਪੈਦਾ ਕਰਨਾ


37,000

ਪਾਈਪਲਾਈਨ ਦੇ ਕਾਰਜ ਦੇ ਪਹਿਲੇ ਸਾਲ ਸਿੱਧੀਆਂ, ਅਸਿੱਧੀਆਂ ਅਤੇ ਪ੍ਰੇਰਿਤ ਨੌਕਰੀਆਂ ਦੀ ਗਿਣਤੀ।

ਵਾਤਾਵਰਣ ਦੀ ਸੰਭਾਲ


157 ਤੇ 37

ਰਾਸ਼ਟਰੀ ਊਰਜਾ ਬੋਰਡ ਅਤੇ ਬੀ.ਸੀ. ਸਰਕਾਰ ਦੁਆਰਾ ਲਗਾਈਆਂ ਗਈਆਂ ਸ਼ਰਤਾਂ।

ਆਦੀਵਾਸੀ ਭਾਈਚਾਰੇ ਤੋਂ ਸਹਾਇਤਾ


43

ਆਪਸੀ ਲਾਭ ਸਮਝੋਤੇ ਤਹਿਤ 400 ਮਿਲੀਅਨ ਡਾਲਰ ਦੇ ਦਸਤਖਤ ਕਰਨ ਵਾਲੇ ਆਦੀਵਾਸੀ ਗਰੁੱਪਾਂ ਦੀ ਗਿਣਤੀ।

ਅਲਬਰਟਾ ਦਾ ਕਲਾਈਮੇਟ ਲੀਡਰਸ਼ਿਪ ਪਲੈਨ ਇਸ ਦੀ ਅਗਵਾਈ ਕਰਦਾ ਹੈ।


100
ਮੈਗਾਟਨਜ਼

ਅਲਬਰਟਾ ਦੀ ਸਵੈ-ਇੱਛਤ ਐਮਿਸ਼ਨ ਸੀਮਾ - ਇਸ ਤਰਾਂ ਦੀ ਵਚਨਬੱਧਤਾ ਦਿਖਾਉਣ ਵਾਲਾ ਸੰਸਾਰ ਦਾ ਇਕਲੌਤਾ ਖੇਤਰ ਹੈ।

ਜ਼ੀਰੋ

ਟ੍ਰਾਂਸ ਮਾਉਂਟੇਨ ਦੁਆਰਾ 60 ਸਾਲ ਤੋਂ ਵੱਧ ਸਮੇ ਤੋਂ ਟੈਕਰਾਂ ਦੁਆਰਾ ਪੈਟ੍ਰੋਲ ਨੂੰ ਸਮੁੰਦਰੀ ਬੇੜਿਆਂ ਤੇ ਢੋਣ ਵੇਲੇ ਤੇਲ ਦੇ ਛਲਕਣ ਦੀ ਗਿਣਤੀ।

map
ਅਰਨੀ ਕ੍ਰੀ ਦੀ ਫੋਟੋ

ਜੇ ਇਹ ਪ੍ਰਾਜੈਕਟ ਪੂਰਾ ਨਹੀਂ ਹੁੰਦਾ ਤਾਂ ਇਹ ਸਾਡੇ ਲੋਕਾਂ ਨੂੰ ਦੁੱਖ ਪਹੁੰਚਾਏਗਾ ... (ਟ੍ਰਾਂਸ ਮਾਉਂਟੇਨ ਪਾਈਪਲਾਈਨ)ਵੱਡੀ ਗਿਣਤੀ ਨੂੰ ਗਰੀਬੀ ਵਿੱਚੋਂ ਬਾਹਰ ਕੱਢੇਗਾ।


ਅਰਨੀ ਕ੍ਰੀ
ਚੀਫ,
ਚੀਮ ਫਸਟ ਨੇਸ਼ਨ